ਚੰਡੀਗੜ੍ਹ- ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਅੱਜ ਅੰਬਾਲਾ ਜਿਲ੍ਹਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਜਾਇਜਾ ਲੈਣ ਪਹੁੰਚੇ। ਉਨ੍ਹਾਂ ਨੇ ਮੌਕੇ 'ਤੇ ਜਾ ਕੇ ਲੋਕਾਂ ਦਾ ਹਾਲ ਜਾਣਿਆ ਅਤੇ ਅਧਿਕਾਰੀਆਂ ਨੁੰ ਜਰੂਰੀ ਖਾਣ ਦਾ ਸਮਾਨ , ਪੀਣ ਦਾ ਪਾਣੀ ਅਤੇ ਰਾਤ ਦੇ ਸਮੇਂ ਚਾਨਣ ਕਰਨ ਦੇ ਲਈ ਸੋਲਰ ਲਾਇਟ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।ਡਿਪਟੀ ਸੀਏਮ, ਅੱਜ ਸਵੇਰੇ ਹੀ ਅੰਬਾਲਾ ਜਿਲ੍ਹਾ ਦੇ ਉਨ੍ਹਾਂ ਪਿੰਡਾਂ ਵਿਚ ਪਹੁੰਚੇ ਜਿੱਥੇ ਭਾਰੀ ਬਰਸਾਤ ਦੇ ਕਾਰਨ ਹੜ੍ਹ ਦੇ ਹਾਲਾਤ ਬਣੇ ਹੋਏ ਹਨ। ਜਦੋਂ ਉਹ ਪਿੰਡ ਨਾਡੀਆਵਲੀ ਪਹੁੰਚੇ ਤਾਂ ਦੇਖਿਆ ਕਿ ਭਾਰੀ ਬਰਸਾਤ ਨਾਲ ਖੇਤ ਲਬਾਲਬ ਸਨ ਅਤੇ ਨੇੜੇ ਪਿੰਡਾਂ ਵਿਚ ਵੀ ੁਬਰਸਾਤੀ ਪਾਣੀ ਦੇ ਕਾਰਨ ਫਸਲਾਂ ਡੁੱਬੀਆਂ ਹੋਈਆਂ ਸਨ। ਵੱਧ ਪਾਣੀ ਹੋਣ ਦੇ ਕਾਰਨ ਹਾਲਾਂਕਿ ਅਧਿਕਾਰੀਆਂ ਨੇ ਅੱਗੇ ਜਾਣ ਤੋਂ ਰੋਕਨਾ ਚਾਹਿਆ ਪਰ ਸ੍ਰੀ ਦੁਸ਼ਯੰਤ ਚੌਟਾਲਾ ਖੁਦ ਟਰੈਕਟਰ ਲੈ ਕੇ ਹੜ੍ਹ ਪ੍ਰਭਾਵਿਤ ਖੇਤਰ ਵਿਚ ਲੋਕਾਂ ਦਾ ਹਾਲ-ਚਾਲ ਜਾਨਣ ਪਹੁੰਚੇ। ਉਨ੍ਹਾਂ ਨੇ ਲੋਕਾਂ ਨਾਲ ਗਲਬਾਤ ਕੀਤੀ ਅਤੇ ਪ੍ਰਸਾਸ਼ਨ ਵੱਲੋਂ ਦਿੱਤੀ ਜਾ ਰਹੀ ਸਹੂਲਤਾਂ ਦੇ ਬਾਰੇ ਵਿਚ ਫੀਡਬੈਕ ਲਿਆ।
ਡਿਪਟੀ ਸੀਏਮ ਸ੍ਰੀ ਦੁਸ਼ਯੰਤ ਚੌਟਾਲਾ ਨੇ ਮੌਕੇ 'ਤੇ ਮੌਜੂਦ ਅੰਬਾਲਾ ਦੇ ਡਿਪਟੀ ਕਮਿਸ਼ਨਰ ਡਾ. ਸ਼ਾਲੀਨ ਅਤੇ ਪੁਲਿਸ ਸੁਪਰਡੈਂਟ ਸ੍ਰੀ ਜਸ਼ਨਦੀਪ ਸਿੰਘ ਰੰਧਾਵਾ, ਆਰਮੀ ਆਫਿਸਰ ਅਤੇ ਏਨਡੀਆਰਏਡ ਦੀ ਟੀਮ ਨਾਲ ਗੱਲ ਕੀਤੀ।ਡਿਪਟੀ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪ੍ਰਭਾਵਿਤ ਲੋਕਾਂ ਨੁੰ ਕਿਸ਼ਤੀ ਤੋਂ ਕੱਢ ਕੇ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਜਾਵੇ ਅਤੇ ਜਿੱਥੇ ਕਿਸ਼ਤੀ ਨਹੀਂ ਜਾ ਸਕਦੀ, ਉੱਥੇ ਹੈਲੀਕਾਪਟਰ ਨਾਲ ਲਿਫਟ ਕਰ ਕੇ ਲਿਆਇਆ ਜਾਵੇ। ਇਸ ਤੋਂ ਇਲਾਵਾ, ਜਰੂਰਤ ਅਨੁਸਾਰ ਹੜ੍ਹ ਪ੍ਰਭਾਵਿਤ ਖੇਤਰ ਵਿਚ ਫਸੇ ਲੋਕਾਂ ਤਕ ਸੱਭ ਤੋਂ ਪਹਿਲਾਂ ਸੁੱਖਾ ਰਾਸ਼ਨ, ਖਾਨਾ ਅਤੇ ਪੀਣ ਦਾ ਪਾਣੀ, ਦਵਾਈਆਂ ਪਹੁੰਚਾਈਆਂ ਜਾਣ ਅਤੇ ਰਾਤ ਨੂੰ ਚਾਨਣ ਕਰਨ ਲਈ ਸੋਲਰ ਲਾਇਟ ਦਾ ਪ੍ਰਬੰਧ ਕੀਤਾ ਜਾਵੇ।
ਸ੍ਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੱਭ ਤੋਂ ਪਹਿਲਾਂ ਬਜੁਰਗਾਂ, ਬੱਚਿਆਂ ਅਤੇ ਮਹਿਲਾਵਾਂ ਦੀ ਸੁਰੱਖਿਆ ਅਤੇ ਪ੍ਰਭਾਵਿਤ ਖੇਤਰ ਤੋਂ ਨਿਕਾਸੀ 'ਤੇ ਧਿਆਨ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ-ਜਿਨ੍ਹਾਂ ਪਿੰਡਾਂ ਵਿਚ ਪਾਣੀ ਭਰਿਆ ਹੋਇਆ ਹੈ, ਉਨ੍ਹਾਂ ਪਿੰਡਾਂ ਦੀ ਚੌਵੀ ਘੰਟੇ ਮਾਨੀਟਰਿੰਗ ਕਰਨ।